ਆਈਟਮਾਂ ਨੂੰ ਰੀਡਿੰਗ ਸੂਚੀ ਐਪਲੀਕੇਸ਼ਨ ਤੋਂ Microsoft Edge ਵਿੱਚ ਖਿਸਕਾਉ
Windows 10 ਵਿਚਲੇ ਨਵੇਂ ਬ੍ਰਾਉਜ਼ਰ, Microsoft Edge ਅੰਦਰ ਰੀਡਿੰਗ ਸੂਚੀ ਬਣੀ ਹੋਈ ਹੈ। ਜੇ ਤੁਸੀਂ Windows 8.1 ਵਿੱਚ ਰੀਡਿੰਗ ਸੂਚੀ ਐਪਲੀਕੇਸ਼ਨ ਦੀ ਵਰਤੋਂ ਕਰਦੇ ਹੋ ਅਤੇ ਹੁਣ ਤੁਸੀਂ Windows 10 ‘ਤੇ ਅਪਗ੍ਰੇਡ ਕਰ ਲਿਆ ਹੈ, ਤਾਂ ਪੁਰਾਣੀ ਐਪਲੀਕੇਸ਼ਨ ਤੋਂ ਆਈਟਮਾਂ ਨੂੰ Microsoft Edge ‘ਤੇ ਲੈ ਆਓ।
ਰੀਡਿੰਗ ਸੂਚੀ ਐਪਲੀਕੇਸ਼ਨ ਵਿੱਚ, Microsoft Edge ਵਿੱਚ ਖੋਲ੍ਹਣ ਲਈ ਕਿਸੇ ਆਈਟਮ ਨੂੰ ਚੁਣੋ। (ਜੇ ਇਹ ਕਿਸੇ ਵੱਖਰੇ ਬ੍ਰਾਉਜ਼ਰ ਵਿੱਚ ਖੁੱਲ੍ਹਦੀ ਹੈ, ਤਾਂ ਪਹਿਲਾਂ ਸਟਾਰਟ ਤੇ ਜਾਉ, ਫਿਰ ਸੈਟਿੰਗਾਂ > ਪਰਬੰਧ > ਡਿਫੌਲਟ ਐਪਲੀਕੇਸ਼ਨਾਂ ਅਤੇ ਆਪਣੇ ਡਿਫੌਲਟ ਵੈਬ ਬ੍ਰਾਉਜ਼ਰ ਨੂੰ Microsoft Edge ‘ਤੇ ਬਦਲੋ।)
Microsoft Edge ਵਿੱਚ, ਸਿਤਾਰਾ ਆਇਕਨ ਚੁਣੋ, ਰੀਡਿੰਗ ਸੂਚੀ ਚੁਣੋ, ਅਤੇ ਫਿਰ ਜੋੜੋ ਨੂੰ ਚੁਣੋ।