ਅਲਾਰਮ ਅਤੇ ਘੜੀ ਐਪਲੀਕੇਸ਼ਨ ਦੀ ਵਰਤੋਂ ਕਿਵੇਂ ਕਰਨੀ ਹੈ
ਅਲਾਰਮ ਨੂੰ ਰੱਦ ਕਰੋ ਜਾਂ ਬੰਦ ਕਰੋ
ਅਲਾਰਮ ਸੁਣਾਈ ਦੇਵੇਗਾ ਚਾਹੇ ਐਪਲੀਕੇਸ਼ਨ ਬੰਦ ਕਿਉਂ ਨਾ ਹੋਵੇ, ਆਵਾਜ਼ ਨੂੰ ਮੌਨ ਕੀਤਾ ਹੋਵੇ, ਤੁਹਾਡਾ PC ਲੌਕ ਕੀਤਾ ਹੋਵੇ, ਜਾਂ (ਕਿਸੇ ਨਵੇਂ ਲੈਪਟੌਪ ਜਾਂ ਟੈਬਲੇਟਸ ਜਿਸ ਤੇ InstantGo ਹੋਵੇ), ਸੁਪਤ ਮੋਡ ਵਿੱਚ ਹੋਵੇ। ਪਰ ਇਹ ਉਸ ਵੇਲੇ ਕੰਮ ਨਹੀਂ ਕਰਨਗੀਆਂ ਜਦੋਂ ਤੁਹਾਡਾ PCਹਾਈਬਰਨੈਟ ਹੋ ਰਿਹਾ ਹੋਵੇ ਜਾਂ ਬੰਦ ਹੋਵੇ। ਇਸਨੂੰ ਹਾਈਬਰਨੈਟ ਹੋਣ ਤੋਂ ਬਚਾਉਣ ਲਈ ਆਪਣੇ PC ਨੂੰ AC ਪਾਵਰ ਵਿੱਚ ਪਲੱਗ ਕਰਨਾ ਸੁਨਿਸ਼ਚਿਤ ਕਰੋ।
ਇੱਕ ਅਲਾਰਮ ਨੂੰ ਬੰਦ ਜਾਂ ਰੱਦ ਕਰਨ ਲਈ:
ਅਚਾਨਕ ਨਜ਼ਰ ਆਉਣ ਵਾਲੀ ਸੂਚਨਾ ਵਿੱਚ ਇਸਨੂੰ ਬੰਦ ਕਰਨ ਲਈ ਰੱਦ ਕਰੋ ਨੂੰ ਚੁਣੋ, ਜਾਂ ਕੁਝ ਸਮੇਂ ਬਾਅਦ ਇਸਨੂੰ ਦੁਬਾਰਾ ਸੁਣਨ ਲਈ ਸਨੂਜ਼ ਦੀ ਚੋਣ ਕਰੋ।
ਜੇਕਰ ਇਸਨੂੰ ਪ੍ਰਾਪਤ ਕਰਨ ਤੋਂ ਪਹਿਲਾਂ ਹੀ ਸੂਚਨਾ ਬੰਦ ਹੋ ਜਾਂਦੀ ਹੈ, ਤਾਂ ਇਸਨੂੰ ਇੱਕ ਸੂਚੀ ਵਿੱਚ ਦੇਖਣ ਅਤੇ ਉੱਥੋਂ ਇਸਦੀ ਚੋਣ ਕਰਨ ਲਈਂ ਹੇਠਲੇ ਸੱਜੇ ਕੋਨੇ ਵਿੱਚ ਕਿਰਿਆ ਕੇਂਦਰ ਆਈਕੋਨ ਨੂੰ ਚੁਣੋ।
ਜੇਕਰ ਤੁਹਾਡੀ ਸਕਰੀਨ ਲੌਕ ਕੀਤੀ ਹੋਈ ਹੈ, ਅਲਾਰਮ ਸੂਚਨਾ ਅਵਰੋਧਿਤ ਸਕ੍ਰੀਨ ਦੇ ਸਿਖਰ ਤੇ ਵਿਖਾਈ ਦਿੰਦੀ ਹੈ, ਅਤੇ ਤੁਸੀਂ ਉਥੋਂ ਇਸਨੂੰ ਬੰਦ ਕਰ ਸਕਦੇ ਹੋ।
ਨਵਾਂ ਕੀ ਹੈ
ਅਲਾਰਮ ਅਤੇ ਘੜੀ ਐਪਲੀਕੇਸ਼ਨ ਇੱਕ ਅਲਾਰਮ ਘੜੀ ਨੂੰ ਦੁਨੀਆਂ ਦੀਆਂ ਘੜੀਆਂ, ਇੱਕ ਟਾਈਮਰ, ਅਤੇ ਇੱਕ ਸਟਾਪਵਾਚ ਨਾਲ ਸੰਯੁਕਤ ਕਰਦੀ ਹੈ। ਇਥੇ ਕੁਝ ਕਾਰਜ ਹਨ ਜੋ ਤੁਸੀਂ ਇਸ ਐਪਲੀਕੇਸ਼ਨ ਨਾਲ ਕਰ ਸਕਦੇ ਹੋ:
ਅਲਾਰਮਾਂ ਨੂੰ ਸੁਣੋ, ਰੱਦ ਕਰੋ ਜਾਂ ਸਨੂਜ਼ ਕਰੋ, ਚਾਹੇ ਸਕਰੀਨ ਲੌਕ ਕੀਤੀ ਹੋਵੇ ਜਾਂ ਆਵਾਜ਼ ਮੌਨ ਕੀਤੀ ਹੋਵੇ
ਇੱਕ ਅਲਾਰਮ ਲਈ ਵਿਭਿੰਨ ਆਵਾਜ਼ਾਂ ਜਾਂ ਆਪਣੇ ਸੰਗੀਤ ਦੀ ਚੋਣ ਕਰੋ
ਦੁਨੀਆਂ ਭਰ ਤੋਂ ਸਮਿਆਂ ਦੀ ਤੁਲਨਾ ਕਰੋ
ਦੁਨੀਆਂ ਦੀਆਂ ਘੜੀਆਂ
ਇੱਕ ਸਥਾਨ ਨੂੰ ਜੋੜਨਾ ਅਤੇ ਦੁਨੀਆਂ ਭਰ ਤੋਂ ਸਮਿਆਂ ਨੂੰ ਤੁਲਨਾ ਕਿਵੇਂ ਦੇਣੀ ਹੇ, ਇਸ ਤਰ੍ਹਾਂ ਹੈ:
ਅਲਾਰਮਾਂ ਅਤੇ ਕਲੌਕ ਐਪਲੀਕੇਸ਼ਨ ਵਿੱਚ, ਵਰਲਡ ਕਲੌਕ ਦੀ, ਅਤੇ ਫਿਰ ਹੇਠਾਂ ਨਵੇਂ + ਦੀ ਚੋਣ ਕਰੋ।
ਜੋ ਸਥਾਨ ਤੁਸੀਂ ਚਾਹੁੰਦੇ ਹੋ ਦੇ ਪਹਿਲੇ ਕੁਝ ਅੱਖਰਾਂ ਨੂੰ ਦਾਖਲ ਕਰੋ, ਅਤੇ ਫਿਰ ਇਸਨੂੰ ਡਰਾਪਡਾਊਨ ਸੂਚੀ ਵਿੱਚੋਂ ਚੁਣੋ। ਜੇਕਰ ਤੁਸੀਂ ਉਸ ਸਥਾਨ ਨੂੰ ਨਹੀਂ ਲੱਭ ਪਾਉਂਦੇ ਜੋ ਤੁਸੀਂ ਚਾਹੁੰਦੇ ਹੋ, ਤਾਂ ਉਸ ਸਮਾਂ ਜ਼ੋਨ ਵਿੱਚਲੇ ਇੱਕ ਹੋਰ ਸਥਾਨ ਨੂੰ ਦਾਖਲ ਕਰੋ।
ਸਮਿਆਂ ਦੀ ਤੁਲਨਾ ਕਰੋ ਨੂੰ ਚੁਣੋ (2 ਘੜੀਆਂ ਤਲ ਉੱਪਰ), ਅਤੇ ਫਿਰ ਤੁਲਨਾ ਕਰਨ ਲਈ ਇੱਕ ਨਵੇਂ ਸਮੇਂ ਨੂੰ ਚੁਣਨ ਲਈ ਸਲਾਇਡਰ ਨੂੰ ਖਿਸਕਾਓ। ਨਕਸ਼ੇ ਉੱਪਰ ਇੱਕ ਸਥਾਨ ਨੂੰ ਚੁਣੋ ਤਾਂ ਕਿ ਬਦਲਿਆ ਜਾ ਸਕੇ ਕਿ ਸਲਾਇਡਰ ਕਿਸ ਸਥਾਨ ਦਾ ਹਵਾਲਾ ਦੇ ਰਿਹਾ ਹੈ।
ਸਮਿਆਂ ਦੀ ਤੁਲਨਾ ਕਰੋ ਮੋਡ ਤੋਂ ਬਾਹਰ ਆੁਣ ਲਈ, ਪਿਛੇ ਵੱਲ ਜਾਓ ਬਟਨ ਨੂੰ ਚੁਣੋ, ਜਾਂ Esc ਨੂੰ ਦਬਾਓ।